ਪੰਜਾਬੀ

PUNJABI
ਸਹਾਰਾ, ਸਭਿਆਚਾਰਕ ਤੌਰ ਤੇ ਸੰਵੇਦਨਸ਼ੀਲ ਅਤੇ ਖਾਸ ਭਾਸ਼ਾਈ ਸੇਵਾਵਾਂ ਦੇ ਨਾਲ ਦੱਖਣੀ ਕੈਲੀਫੋਰਨੀਆ ਵਿਚ ਕਿਸੇ ਵੀ ਤਰ੍ਹਾਂ ਦੇ ਦੁਰਵਿਹਾਰ ਦਾ ਸਾਹਮਣਾ ਕਰਨ ਵਾਲੇ ਦੱਖਣੀ ਏਸ਼ੀਆਈ ਭਾਈਚਾਰੇ ਦੇ ਪੀੜ੍ਹਿਤਾਂ ਦੀ ਸੇਵਾ ਕਰਦੀ ਹੈ।
ਅਸੀਂ ਕੀ ਕਰਦੇ ਹਾਂ…
ਸਹਾਰਾ ਸਿੱਧੀਆਂ ਸੇਵਾਵਾਂ, ਸਮਾਜਕ ਨਿਆਂ ਅਤੇ ਵਕਾਲਤ ਅਤੇ ਭਾਈਚਾਰਕ ਜਾਗਰੂਕਤਾ/ਸਿੱਖਿਆ ਦੇ ਰਾਹੀਂ ਦੱਖਣ ਏਸ਼ੀਆਈ ਭਾਈਚਾਰੇ ਨੂੰ ਸਮਰੱਥ ਕਰਦਾ ਹੈ ਅਤੇ ਉੱਚਾ ਚੁੱਕਦੀ ਹੈ
ਸਾਡੇ ਭਾਈਚਾਰੇ ਤੇ ਅਧਾਰਤ ਕੰਮ ਦੇ ਰਾਹੀਂ ਅਸੀਂ:
ਘਰੇਲੂ ਅਤੇ ਲਿੰਗ ਅਧਾਰਤ ਹਿੰਸਾ ਅਤੇ ਲਿੰਗਕ ਹਮਲੇ ਦੇ ਪੀੜ੍ਹਿਤਾਂ ਦੀ ਸਹਾਇਤਾ ਕਰਦੇ ਹਾਂ
ਸਾਡੇ ਬਜ਼ੁਰਗਾਂ ਦੀ ਸਿਹਤ ਅਤੇ ਭਲਾਈ ਨੂੰ ਉਤਸ਼ਾਹਤ ਕਰਦੇ ਹਾਂ
ਪ੍ਰਵਾਸੀ ਭਾਈਚਾਰਿਆਂ ਦੇ ਹੱਕਾਂ ਦੀ ਸੁਰੱਖਿਆ ਕਰਦੇ ਹਾਂ
ਸਾਹਾਰਾ ਦੀਆਂ ਸੇਵਾਵਾਂ ਵਿਚ ਸ਼ਾਮਲ ਹੈ:
ਜਨਤਕ ਲਾਭ
ਮੈਡੀ-ਕਲ
ਫੂਡ ਸਟੈਂਪਸ
ਨਕਦ ਸਹਾਇਤਾ
ਬਜ਼ੁਰਗਾਂ ਨਾਲ ਸਬੰਧਤ
ਐਸ ਐਸ ਆਈ (SSI)
ਮੈਡੀਕੇਅਰ
ਅਸਮਰੱਥਤਾ
ਪਹੁੰਚ ਸਬੰਧੀ ਸੇਵਾਵਾਂ
ਘਰ ਅਧਾਰਤ ਸਹਾਇਤਾ ਸੇਵਾਵਾਂ
ਬਜ਼ੁਰਗਾਂ ਨਾਲ ਦੁਰਵਿਹਾਰ ਨਾਲ ਸਬੰਧਤ ਸੇਵਾਵਾਂ
ਕਾਨੂੰਨੀ ਸਹਾਇਤਾ
ਨਾਗਰਿਕ ਦਰਖਾਸਤ ਸਹਾਇਤਾ
ਪ੍ਰਵਾਸ – VAWA ਟੀ-ਵੀਜ਼ਾ, ਯੂ-ਵੀਜ਼ਾ, ਸ਼ਰਣ, DACA
ਪਰਿਵਾਰਕ ਕਾਨੂੰਨ – ਰੋਕ ਲਗਾਉਣ ਦੇ ਆਦੇਸ਼, ਬੱਚੇ ਦੀ ਹਿਰਾਸਤ ਅਤੇ ਸਹਾਇਤਾ ਦੇ ਆਦੇਸ਼
ਦਿਮਾਗੀ ਸਿਹਤ ਸਬੰਧੀ ਸਹਾਇਤਾ
ਭਾਸ਼ਾ- ਸਬੰਧ ਸਹਾਇਤਾ – ਵਿਅਕਤੀਗਤ, ਪਰਿਵਾਰ ਅਤੇ/ਜਾਂ ਸਮੂਹ
ਸਹਾਇਤਾ ਸਮੂਹ
ਟ੍ਰੌਮਾ – ਸੂਚਿਤ ਦੇਖਭਾਲ
ਬੁਜ਼ਰਗਾਂ ਨਾਲ ਦੁਰਵਿਹਾਰ ਸਬੰਧੀ ਸਹਾਇਤਾ ਸੇਵਾਵਾਂ
ਪੀੜ੍ਹਿਤ ਸਹਾਇਤਾ
ਕੇਸ ਦਾ ਪ੍ਰਬੰਧਨ
ਨਿਆਂ ਪ੍ਰਣਾਲੀ ਦੀ ਵਰਤੋਂ ਕਰਨਾ
ਭਾਈਚਾਰੇ ਨੂੰ ਸਮਰੱਥ ਕਰਨਾ
ਗਰਮੀਆਂ ਦਾ ਸਲਾਨਾ ਯੂਥ ਪ੍ਰੋਗ੍ਰਾਮ
ਦੋ-ਮਹੀਨੇਵਾਰ ਬਜ਼ੁਰਗਾਂ ਦੀ ਭਲਾਈ ਲਈ ਵਰਕਸ਼ਾਪ
ਦੁਰਵਿਹਾਰ ਸਬੰਧੀ ਸਿੱਖਿਆ ਅਤੇ ਸਿਖਲਾਈਆਂ
ਅਸੀਂ ਹਿੰਦੀ, ਉਰਦੂ, ਪੰਜਾਬੀ, ਗੁਜਰਾਤੀ ਅਤੇ ਬੰਗਾਲੀ ਵਿਚ ਕੰਮ ਕਰਦੇ ਹਾਂ
ਅਸੀਂ ਪੂਰੇ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਆਪਣੀਆਂ ਸੇਵਾਵਾਂ ਮੁਫ਼ਤ ਵਿਚ ਪ੍ਰਦਾਨ ਕਰਦੇ ਹਾਂ ਅਤੇ ਹਰ ਤਰ੍ਹਾਂ ਦੇ ਵਿਸ਼ਵਾਸ਼ਾਂ, ਲਿੰਗ, ਜਾਤੀਅਤਾ, ਰਾਸ਼ਟਰੀਅਤਾ ਅਤੇ ਲਿੰਗਕ ਝੁਕਾਵਾਂ ਨੂੰ ਸ਼ਾਮਲ ਕਰਦੇ ਹਾਂ
ਘਰੇਲੂ ਹਿੰਸਾ ਅਤੇ ਲਿੰਗਕ ਹਮਲੇ ਸਬੰਧੀ ਸਹਾਇਤਾ
ਸਹਾਰਾ ਦਾ ਅਸਥਾਈ ਰਿਹਾਇਸ਼ ਘਰ ਸਮਾਵੇਸ਼ੀ ਹੈ ਅਤੇ ਇਹ ਲਿੰਗ ਅਧਾਰਤ ਹਿੰਸਾ ਅਤੇ ਲਿੰਗਕ ਹਮਲੇ ਦੇ ਪੀੜ੍ਹਿਤਾਂ ਲਈ ਸਭਿਆਚਾਰਕ ਰੂਪ ਵਿਚ ਅਨੁਕੂਲਣ ਕੀਤੀ ਹੋਈ (ਹਲਾਲ, ਸੰਪੂਰਨ ਸ਼ਾਕਾਹਾਰੀ, ਸ਼ਾਕਾਹਾਰੀ, ਮਾਸਾਹਾਰੀ, ਆਦਿ) ਗੋਪਨੀਯ ਥਾਂ ਹੈ।
ਪੀੜ੍ਹਿਤਾਂ ਦੀ ਸਹਾਇਤਾ ਵਿਚ ਸ਼ਾਮਲ ਹੈ:
ਇਕ ਸੁਰੱਖਿਆ/ਨਿਕਾਸੀ ਯੋਜਨਾ
ਕੇਸ ਦਾ ਪ੍ਰਬੰਧਨ
ਸਲਾਹ ਮਸ਼ਵਰਾ
ਜੀਵਨ ਸਬੰਧੀ ਹੁਨਰਾਂ ਦੀ ਸਿਖਲਾਈ
ਰੁਜ਼ਗਾਰ ਸਬੰਧੀ ਸਿੱਖਿਆ
ਤੁਹਾਡਾ ਕੋਈ ਜਾਣੂੰ ਦੁਰਵਿਹਾਰ ਦਾ ਸਾਹਮਣਾ ਕਰਦਾ ਹੋ ਸਕਦਾ ਹੈ। ਦੁਰਵਿਹਾਰ ਦੀਆਂ ਕੁਝ ਉਦਾਹਰਣਾਂ ਹਨ:
ਕਿਸੇ ਨੂੰ ਬੁਰਾ ਮਹਿਸੂਸ ਕਰਵਾਉਣ ਲਈ ਮੌਖਿਕ ਦੁਰਵਿਹਾਰ
ਪੀੜ੍ਹਿਤ, ਉਨ੍ਹਾਂ ਦੇ ਪਰਿਵਾਰ, ਦੋਸਤਾਂ ਜਾਂ ਪਾਲਤੂ ਜਾਨਵਰਾਂ ਨੂੰ ਹਿੰਸਾ ਦੀ ਧਮਕੀ।
ਦੇਸ਼ ਵਾਪਸ ਭੇਜੇ ਜਾਣ ਜਾਂ I.C.E. ਨੂੰ ਬੁਲਾਉਣ ਦੀ ਧਮਕੀ
ਲਿੰਗਕ ਰਿਸ਼ਤੇ ਬਣਾਉਣ ਲਈ ਜ਼ਬਰਦਸਤੀ (ਵਿਆਹ ਵਿਚ ਵੀ ਹੋ ਸਕਦਾ ਹੈ)
ਵਿੱਤੀ ਦੁਰਵਿਹਾਰ
ਪਿੱਛਾ ਕਰਨਾ ਜਾਂ ਧਮਕੀ ਦੇਣਾ
ਬੱਚਿਆਂ, ਦੋਸਤਾਂ, ਪਰਿਵਾਰ ਅਤੇ ਭਾਈਚਾਰੇ ਤੋਂ ਵੱਖਰਾ ਕਰਨਾ
ਸਮਲੈਂਗਿਕਤਾ ਜਾਂ ਦੁਵਲਿੰਗੀਕਤਾ ਨਾਲ ਸਬੰਧਤ ਡਰ ਦੀ ਹਿੰਸਾ ਦੀਆਂ ਧਮਕੀਆਂ
ਤਿਆਰ ਰਹੋ, ਸੁਰੱਖਿਅਤ ਰਹੋ
ਖੁਦ ਲਈ ਅਤੇ ਆਪਣੇ ਬੱਚਿਆਂ ਲਈ ਸੁਰੱਖਿਆ ਯੋਜਨਾ ਬਣਾਓ
ਜੇ ਤੁਸੀਂ ਤੁਰੰਤ ਹੋ ਸਕਣ ਵਾਲੇ ਖਤਰੇ ਵਿਚ ਹੋ ਜਾਂ ਚੋਟਿਲ ਹੋ ਤਾਂ 911 ਤੇ ਕਾੱਲ ਕਰੋ ਅਤੇ ਮਦਦ ਦੀ ਮੰਗ ਕਰੋ
ਜਦੋਂ ਟਕਰਾਓ ਦੀ ਹਾਲਤ ਵਿਚ ਹੋਵੋ, ਰਸੋਈ ਅਤੇ ਗੁਸਲਖਾਨੇ; ਕੋਈ ਵੀ ਕਮਰਾ ਜਿੱਥੇ ਤਿੱਖੀਆਂ ਚੀਜ਼ਾਂ ਹਨ, ਤੋਂ ਦੂਰ ਰਹੋ।
ਘਰ ਦੀਆਂ ਵਾਧੂ ਚਾਬੀਆਂ, ਕਾਰ ਦੀਆਂ ਚਾਬੀਆਂ, ਪੈਸੇ, ਅਤੇ ਆਪਣੇ ਅਤੇ ਆਪਣੇ ਬੱਚਿਆਂ ਦੇ ਲਈ ਮੁੱਢਲੇ ਸਮਾਨ ਦੇ ਨਾਲ ਇਕ ਬੈਗ ਨੂੰ ਤਿਆਰ ਰੱਖੋ
ਹੇਠ ਲਿਖੇ ਦਸਤਾਵੇਜ਼ਾਂ (ਜਾਂ ਇਕ ਕਾਪੀ) ਨੂੰ ਆਪਣੇ ਬੈਗ ਵਿਚ ਰੱਖੋ:
ਰਾਜ ਦੀ ਆਈ ਡੀ/ਡਰਾਈਵਰ ਲਾਈਸੈਂਸ
ਸੋਸ਼ਲ ਸਿਕਓਰਟੀ ਕਾਰਡ(ਜ਼)
ਗ੍ਰੀਨ ਕਾਰਡ(ਜ਼)/ਪਾਸਪੋਰਟ(ਜ਼), ਪ੍ਰਵਾਸ ਦਸਤਾਵੇਜ਼
ਵਿਆਹ ਦਾ ਪ੍ਰਮਾਣਪੱਤਰ
ਕਾਰ ਰਜਿਸਟ੍ਰੇਸ਼ਨ
ਬੱਚਿਆਂ ਦੇ ਜਨਮ ਪ੍ਰਮਾਣਪੱਤਰ ਅਤੇ ਸਕੂਲ ਰਿਕਾਰਡਜ਼
ਜੀਵਨ ਬੀਮੇ ਦੇ ਦਸਤਾਵੇਜ਼
ਕ੍ਰੈਡਿਟ ਕਾਰਡਜ਼, ਚੈੱਕ ਬੁੱਕ, ਵਿੱਤੀ ਦਸਤਾਵੇਜ਼
ਆਪਣੇ ਬੱਚਿਆਂ ਨੂੰ ਸਿੱਖਿਆ ਦਿਓ। ਉਨ੍ਹਾਂ ਨੂੰ ਆਪਣੀ ਸੁਰੱਖਿਆ ਯੋਜਨਾ ਬਾਰੇ ਸੂਚਿਤ ਕਰੋ ਅਤੇ ਉਨ੍ਹਾਂ ਨੂੰ ਕਦੇ ਵੀ ਲੜਾਈ ਵਿਚਕਾਰ ਨਾ ਆਉਣ ਦੀ ਹਦਾਇਤ ਦਿਓ।
ਦੁਰਵਿਹਾਰ ਕਈਂ ਰੂਪਾਂ ਵਿਚ ਹੁੰਦਾ ਹੈ। ਇਹ ਕਿਸੇ ਨਾਲ ਵੀ ਹੋ ਸਕਦਾ ਹੈ ਅਤੇ ਹੋ ਸਕਦਾ ਹੈ ਇਹ ਕੇਵਲ ਇਕ ਵਾਰ ਜਾਂ ਕਈਂ ਵਾਰ ਵਾਪਰੇ।
ਦੁਰਵਿਹਾਰ ਹੋਣਾ ਤੁਹਾਡੀ ਗਲਤੀ ਨਹੀਂ ਹੈ
ਤੁਸੀਂ ਤੁਹਾਡੇ ਨਾਲ ਮਾੜਾ ਵਿਹਾਰ ਕਰਨ ਵਾਲੇ ਦੀਆਂ ਭਾਵਨਾਵਾਂ ਅਤੇ ਹਰਕਤਾਂ ਲਈ ਜ਼ਿੰਮੇਵਾਰ ਨਹੀਂ ਹੋ
ਤੁਸੀਂ ਇਕੱਲੇ ਨਹੀਂ ਹੋ
ਸਹਾਇਤਾ ਉਪਲਬਧ ਹੈ
ਅਸੀਂ ਗੱਲ ਸੁਣਦੇ ਹਾਂ।
CONTACT US
If you would like to know more about SAHARA or help us continue to provide these services, please give us a call at 562-402-4132 or contact us.
Community of support










